BSNL ਦਾ ਧਮਾਕੇਦਾਰ ਆਫਰ, ਰਿਲਾਇੰਸ ਜਿਓ ਤੋਂ ਵੀ ਸਸਤੀ ਸਕੀਮ ਕੀਤੀ ਪੇਸ਼
ਨਵੀਂ ਦਿੱਲੀ— ਰਿਲਾਇੰਸ ਜਿਓ ਵੱਲੋਂ ਸਸਤੀ ਮੋਬਾਇਲ ਇੰਟਰਨੈੱਟ ਡਾਟਾ ਸਕੀਮ ਲਾਂਚ ਕਰਨ ਤੋਂ ਬਾਅਦ ਹੁਣ ਏਅਰਟੈੱਲ, ਬੀ. ਐੱਸ. ਐੱਨ. ਐੱਲ., ਵੋਡਾਫੋਨ ਵਰਗੀਆਂ ਵੱਡੀਆਂ ਕੰਪਨੀਆਂ ਵੀ ਮੁਕਾਬਲੇ 'ਚ ਆ ਗਈਆਂ ਹਨ। ਰਿਲਾਇੰਸ ਜਿਓ ਨਾਲ ਟੱਕਰ ਲੈਣ ਲਈ ਬੀ. ਐੱਸ. ਐੱਨ. ਐੱਲ. ਹੁਣ ਸਿਰਫ 9 ਰੁਪਏ 'ਚ ਮਹੀਨੇ ਭਰ ਤਕ ਅਸੀਮਤ ਬ੍ਰਾਡਬੈਂਡ ਇੰਟਰਨੈੱਟ ਸੁਵਿਧਾ ਦੇ ਰਿਹਾ ਹੈ।
2 MBPS ਦੀ ਮਿਲੇਗੀ ਸਪੀਡ
ਬੀ. ਐੱਸ. ਐੱਨ. ਐੱਲ. ਵੱਲੋਂ ਪੇਸ਼ ਕੀਤੇ ਗਏ ਆਫਰ 'ਚ 1-ਜੀਬੀ ਡਾਟਾ ਖਤਮ ਹੋਣ ਤਕ ਇੰਟਰਨੈੱਟ ਦੀ ਸਪੀਡ 2 MBPS ਰਹੇਗੀ। ਇਸ ਤੋਂ ਬਾਅਦ 1 MBPS ਦੀ ਸਪੀਡ ਮਿਲੇਗੀ। ਬੀ. ਐੱਸ. ਐੱਨ. ਐੱਲ. ਗਾਹਕਾਂ ਲਈ ਇਹ ਆਫਰ ਲਾਗੂ ਕੀਤਾ ਜਾ ਚੁੱਕਾ ਹੈ। ਰਿਲਾਇੰਸ ਜਿਓ ਵੱਲੋਂ ਸਸਤਾ ਇੰਟਰਨੈੱਟ ਪੇਸ਼ ਕਰਨ ਕਾਰਨ ਬੀ. ਐੱਸ. ਐੱਨ. ਐੱਲ. ਲਈ ਗਾਹਕਾਂ ਨੂੰ ਆਪਣੇ ਨਾਲ ਬਣਾਈ ਰੱਖਣ ਦੀ ਚੁਣੌਤੀ ਖੜੀ ਹੋ ਗਈ ਹੈ।
ਕਾਲ ਮੁਫਤ ਸੁਵਿਧਾ ਵੀ
ਬੀ. ਐੱਸ. ਐੱਨ. ਐੱਲ. ਨੇ ਮੁਫਤ ਕਾਲ ਦੀ ਸੁਵਿਧਾ ਵੀ ਦੇ ਰੱਖੀ ਹੈ। ਇਸ ਸੁਵਿਧਾ ਦੇ ਮੱਦੇਨਜ਼ਰ ਬ੍ਰਾਡਬੈਂਡ ਗਾਹਕਾਂ ਦੀ ਗਿਣਤੀ ਵਧੀ ਹੈ। ਬੀ. ਐੱਸ. ਐੱਨ. ਐੱਲ. ਦੇ ਜਨਰਲ ਮੈਨੇਜਰ ਦੀਨ ਦਿਆਲ ਤੋਸ਼ਨੀਵਾਲ ਨੇ ਦਾਅਵਾ ਕੀਤਾ ਹੈ ਕਿ 9 ਰੁਪਏ 'ਚ ਅਸੀਮਤ ਇੰਟਰਨੈੱਟ ਸੁਵਿਧਾ ਦੇਸ਼ ਭਰ 'ਚ ਕੋਈ ਵੀ ਦੂਰਸੰਚਾਰ ਕੰਪਨੀ ਨਹੀਂ ਦੇ ਰਹੀ ਹੈ। ਬੀ. ਐੱਸ. ਐੱਨ. ਐੱਲ. ਨੇ ਨਿੱਜੀ ਮੋਬਾਇਲ ਸੰਚਾਲਕਾਂ ਅਤੇ ਖੁਦ ਦੀ ਸੁਵਿਧਾ ਦੀ ਤੁਲਨਾ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸ ਲਈ ਚਾਰਟ ਬਣਾਇਆ ਹੈ, ਜਿਸ 'ਚ ਦੂਜੀ ਕੰਪਨੀਆਂ ਦੇ ਡਾਟਾ ਟੈਰਿਫ ਅਤੇ ਉਨ੍ਹਾਂ ਦੀ ਕੀਮਤ ਨੂੰ ਦਿਖਾਇਆ ਹੈ।

कोई टिप्पणी नहीं:
एक टिप्पणी भेजें